Assets and Liabilities in Punjabi (2024)

Spread the love

| Assets and Liabilities in Punjabi |

ਦੋਸਤੋ, ਅੱਜ ਮੈਂ ਤੁਹਾਨੂੰ Assets, ਜੋ ਸੰਪੱਤੀਆਂ ਨੂੰ ਦਰਸਾਉਂਦਾ ਹੈ, ਅਤੇ Liabilities, ਜੋ ਦਾਇਟਿਵ ਨੂੰ ਦਰਸਾਉਂਦਾ ਕਰਦਾ ਹੈ, ਅੱਜ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ ਅਤੇ ਇਹ ਵੀ ਦੱਸਾਂਗਾ ਕਿ ਇਹ Assets ਅਤੇ Liabilities ਕਾਰਨ ਹੀ ਲੋਕ ਅਮੀਰ ਜਾਂ ਗਰੀਬ ਹੋ ਰਹੇ ਹਨ ।

Robert Kiyosaki ਅਪਣੀ ਕਿਤਾਬ Rich Dad Poor Dad ਵਿਚ ਕਿਹਾ ਹੈ ਕਿ “An Assets put money in your pocket while a Liability takes money out of your pocket” ਮਤਲਬ ਕਿ Assets, ਉਹ ਹੁੰਦੇ ਹਨ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਂਦੇ ਹਨ, ਜਦਕਿ Liabilities, ਉਹ ਹੁਨਦਿਆਂ ਹੈ ਜੋ ਤੁਹਾਡੀ ਜੇਬ ਤੋਂ ਪੈਸਾ ਨਿਕਾਲਦੀ ਹੈ । ਪਿਛਲੇ ਬਲਾਗ ਵਿਚ, ਮੈ ਤੁਹਾਨੂੰ Robert Kiyosaki ਦੁਆਰਾ ਲਿਖੀ ਕਿਤਾਬ Rich Dad Poor Dad ਵਿਚ ਦਿੱਤੇ ਗਏ ਜ਼ਰੂਰੀ 4 ਸਿਖਾਆ ਬਾਰੇ ਤੁਹਾਨੂੰ ਦੱਸਿਆ ਹੈ, ਜੋ ਤੁਸੀਂ ਇਸ ਬਲਾਗ Rich Dad and Poor Dad ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ ।

ਦੋਸਤਾਂ, ਇਸ ਬਲੌਗ ਨੂੰ ਆਖਰੀ ਤੱਕ ਪੜ੍ਹੋ, ਕਿਉਂਕਿ ਇਸ ਵਿੱਚ ਮੈਂ ਤੁਹਾਨੂੰ ਦਾਸਾਂਗਾ ਕਿ ਤੁਸੀਂ ਆਪਣੇ ਜੀਵਨ ਦੇ ਸਫ਼ਰ ਵਿੱਚ ਅਮੀਰ ਜਾਂ ਗਰੀਬ ਕਿਵੇਂ ਬਣ ਸਕਦੇ ਹੋ, ਇਸ Assets ਅਤੇ Liabilities ਦੀ ਵਜਹ ਨਾਲ ।

Assets and Liabilities in Punjabi

ਤੁਸੀਂ ਦੇਖਿਆ ਹੋਵੋਗੇ ਕਿ ਕੋਈ ਵੀ ਇਨਸਾਨ ਆਪਣੇ ਕੰਮ ਵਿੱਚ ਕਿੰਨਾ ਵੀ ਚੰਗਾ ਹੋਵੇ, ਚਾਹੇ ਉਹ ਡਾਕਟਰ ਹੋ, ਇੰਜੀਨੀਅਰ ਹੋ, ਜਾਂ ਬੈਂਕ ਮੈਨੇਜਰ ਹੋ, ਅਤੇ ਉਸਨੇ ਕਿੰਨੀ ਵੀ ਤਨਖ਼ਵਾ ਲਈ ਹੋਵੇ, ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਆਰਥਿਕ ਤੋਰ ਤੇ ਆਜ਼ਾਦ ਜਾਂ ਅਮੀਰ ਹੈ, ਬਲਕਿ ਉਹ ਕਾਫੀ ਕਰਜ਼ਾਂ ਵਿਚ ਡੂਬਾ ਹੋਇਆ ਹੈ ਅਤੇ ਇਸ ਦਾ ਸਿਰਫ ਇੱਕ ਹੀ ਕਾਰਣ ਹੈ, ਜੋ ਕਿ ਆਰਥਿਕ ਗਿਆਨ ਦਾ ਨਾਂ ਹੋਣਾ, ਜੋ ਸਾਨੂੰ ਸਕੂਲ ਵਿੱਚ ਸਿਖਾਇਆ ਨਹੀਂ ਜਾਂਦਾ ਅਤੇ ਨਾਂ ਹੀ ਕਿਸੇ ਦੁਆਰਾ ਸਿੱਖਿਆ ਜਾਂਦਾ ਹੈ ।

ਆਰਥਿਕ ਗਿਆਨ ਦੀ ਦੁਨੀਆ ਵਿਚ, Assets ਅਤੇ Liability ਨੂੰ ਸਮਝਣਾ ਬਹੁਤ ਜਰੂਰੀ ਹੈ, ਕਿਉਂਕਿ Robert Kiyosaki ਕਿਹਾ ਕਰਦੇ ਹਨ ਕਿ ਅਮੀਰ ਲੋਕ ਉਦੋਂ ਹੀ ਅਮੀਰ ਹੋਦੇ ਹਨ ਜਦੋਂ ਉਹ ਆਪਣੇ ਲਈ ਵਧੇਰੇ Assets ਖਰੀਦਦੇ ਹਨ, ਉਹ ਓਹ ਚੀਜ਼ਾਂ ਖਰੀਦਦੇ ਹਨ ਜੋ ਉਨ੍ਹਾਂ ਦੀ ਜੇਬ ਵਿੱਚ ਪੈਸੇ ਪਾਂਦੀਆਂ ਹਨ ਅਤੇ ਫੇਰ ਉਹ Assets ਤੋਂ Liability ਵਾਲੀ ਚੀਜ਼ਾਂ ਲੈਂਦੇ ਹਨ ਜਿਵੇਂ ਕਿ ਫੋਨ, ਜੁੱਤੇ, ਕਾਰ, ਆਦਿ। ਜਦੋਂਕਿ ਗਰੀਬ ਸਭ ਤੋਂ ਪਹਿਲਾਂ Liability ਖਰੀਦਦੇ ਹਨ, ਉਹ ਸੈਲਰੀ ਆਉਣ ਤੇ ਫੋਨ, ਜੁੱਤੇ, ਆਦਿ ਖਰੀਦਦੇ ਹਨ ਜਿਸ ਕਾਰਨ ਉਨ੍ਹਾਂ ਦੀ ਜੇਬ ਵਿੱਚ ਪੈਸੇ ਆ ਨਹੀਂ ਰਹੇ ਹਨ, ਬਲਕਿ ਜਾ ਰਹੇ ਹਨ ਜਿਸ ਕਾਰਨ ਉਹ ਗਰੀਬ ਹੋ ਜਾਂਦੇ ਹਨ ।

Assets and Liabilities in Punjabi

ਹੁਣ ਤੁਸੀਂ ਇਹ ਸੋਚ ਰਹੇ ਹੋਣਗੇ ਕਿ ਲੋਕ ਸਿਰਫ Liabilities ਨਹੀਂ ਖਰੀਦਤੇ, ਉਹ ਕੁਛ ਨਾ ਕੁਝ ਆਪਣੇ ਲਈ Asset ਵੀ ਬਣਾਉਂਦੇ ਹੋਣੇ ਜਿਵੇਂ ਕਿ ਘਰ, ਸੋਨਾ, ਚਾਂਦੀ, ਆਦਿ, ਤਾਂ ਫੇਰ ਵੀ ਲੋਕ ਗਰੀਬ ਕਿਉਂ ਰਹੇ ਜਾਂਦੇ ਹਨ ? ਇਸ ਬਾਰੇ Robert Kiyosaki ਆਪਣੀ ਕਿਤਾਬ Rich Dad Poor Dad ਵਿਚ ਕਹਿੰਦੇ ਹਨ ਕਿ Asset ਉਹ ਚੀਜ਼ ਹੁੰਦੀ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਦੇ ਅਤੇ ਤੁਹਾਡੀ ਆਮਦਨ ਨੂੰ ਵਧਾਵੇ ਚਾਹੇ ਓਹ ਕੁਝ ਵੀ ਹੋਵੇ, ਅਤੇ Liability ਉਹ ਚੀਜ਼ ਹੁੰਦੀ ਹੈ ਜੋ ਤੁਹਾਡੀ ਜੇਬ ਤੋਂ ਪੈਸੇ ਨਿਕਾਲਦੀ ਹੈ ਅਤੇ ਤੁਹਾਡੇ ਖਰਚੇ ਨੂੰ ਵਧਾਉਂਦੀ ਹੈ । ਲੋਕ ਏਸੈਟਸ ਵਾਲੀ ਚੀਜ਼ ਬਣਾਉਂਦੇ ਹਨ ਤਾਂ ਹਨ ਪਰ ਫਿਰ ਵੀ ਉਨਾਂ ਦੀ ਜੇਬ ਤੋਂ ਪੈਸੇ ਜਾ ਰਹੇ ਹਨ, ਨਾ ਕਿ ਆ ਰਹੇ ਹਨ, ਜਿਸ ਦਾ ਉਦਾਹਰਣ ਮੈਂ ਹੇਠ ਦਿੱਤਾ ਹੈ ।

ਲੋਕ ਆਪਣੀ ਸਭ ਤੋਂ ਵੱਡੀ ਸੰਪਤਿ, ਜੈਦਾਦ, ਜਮੀਨ ਆਦਿ ਨੂੰ Assets ਸਮਝਦੇ ਹਨ, ਜਿਨ੍ਹਾਂ ਨੂੰ ਖਰੀਦਣ ਲਈ ਉਹ ਲੋਨ ਲੈਂਦੇ ਹਨ ਅਤੇ ਕਰਜੇ ਵਿੱਚ ਫਸ ਜਾਂਦੇ ਹਨ, ਅਤੇ ਉਸ ਤੋ ਬਾਅਦ ਉਹ ਧੀਰੇ-ਧੀਰੇ Rat Race ਵਿੱਚ ਫਸਦੇ ਚਲੇ ਜਾਂਦੇ ਹਨ ਅਤੇ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ । ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ Rat Race ਕੀ ਹੈ, ਤਾਂ ਤੁਸੀਂ ਮੇਰਾ Rat Race ਵਾਲਾ ਬਲੌਗ ਪੜ੍ਹ ਸਕਦੇ ਹੋ ।

Assets and Liabilities in Punjabi

ਹੁਣ ਮੈਂ ਤੁਹਾਨੂੰ ਇਹ ਦੱਸਾਗਾ ਕਿ ਕਿਉਂ ਲੋਕ Asset ਖਰੀਦਨ ਤੋਂ ਬਾਅਦ ਵੀ ਗਰੀਬ ਹੋ ਜਾਂਦੇ ਹਨ । ਜੇ ਤੁਸੀਂ ਆਪਣੇ ਆਸਪਾਸ ਦੇਖੋਗੇ, ਤਾਂ ਤੁਸੀਂ ਬਹੁਤ ਘੱਟ ਦੇਖਿਆ ਹੋਵੇਗਾ ਕਿ Asset ਬਣਾਉਣ ਤੋ ਬਾਅਦ ਵੀ ਲੋਕਾਂ ਕੋਲ ਪੈਸੇ ਜਾਂ ਇਨਕਮ ਆ ਰਹੀ ਹੈ, ਜਿਆਦਾਤਰ ਲੋਕਾਂ ਕੋਲ ਐਸਾ ਕੋਈ Asset ਨਹੀਂ ਹੈ ਜੋ ਉਨ੍ਹਾਂ ਨੂੰ ਇਨਕਮ ਦੇ ਰਹੇ ਹਨ, ਬਲਕਿ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮਿਲਣ ਗਿਆ ਜੋ ਦੇਖਣ ਵਿੱਚ Asset ਲੱਗ ਰਹੀਆਂ ਹਨ, ਪਰ ਅਸਲ ਵਿੱਚ ਉਹ Asset ਨਹੀਂ ਹੈ, ਬਲਕਿ ਉਹ Liability ਹਨ ਜਿਵੇਂ ਕਿ ਘਰ, ਗਾੜੀ, ਆਦਿ, ਅਤੇ ਇਹ ਸਭ ਤੋ ਵਾਡਾ ਕਾਰਨ ਹੈ ਲੋਕ ਦਾ ਗਰੀਬ ਹੋਣ ਦਾ । ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਕਿ ਕਿਉਂ ਸਾਡੇ ਲਈ Asset ਨੂੰ Liability ਅਤੇ Liability ਨੂੰ Asset ਸਮਝ ਪਾਉਣਾ ਹਰ ਵਾਰ ਮੁਸ਼ਕਿਲ ਹੁੰਦਾ ਹੈ ।

ਸਾਡੇ ਸਭ ਨੂੰ ਇਹ ਸਿੱਖਾਇਆ ਜਾਂਦਾ ਹੈ ਕਿ ਤੁਹਾਡੀ ਸਭ ਤੋਂ ਵੱਡੀ ਸੰਪੱਤਿ Asset ਤੁਹਾਡਾ ਘਰ ਹੈ । ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕੀ ਘਰ ਤੁਹਾਡੀ ਸਭ ਤੋਂ ਵੱਡੀ ਸੰਪੱਤਿ ਹੈ ? ਇਸ ਬਾਰੇ Robert Kiyosaki ਕਹਿੰਦੇ ਹਨ ਕਿ ਘਰ ਤੁਹਾਡਾ Asset ਵੀ ਹੋ ਸਕਦਾ ਹੈ ਅਤੇ Liability ਵੀ, ਜੇ ਘਰ ਤੁਹਾਨੂੰ ਤੁਹਾਡੀ EMI ਤੋਂ ਅਤੇ ਬਾਕੀ ਸਾਰੇ ਖਰਚਿਆਂ ਤੋਂ ਵੱਧ ਤੁਹਾਡੀ ਜੇਬ ਵਿੱਚ ਪੈਸੇ ਪਾ ਰਿਹਾ ਹੈ ਤਾਂ ਘਰ ਤੁਹਾਡਾ Asset ਹੈ ਅਤੇ ਜੇ ਓਹੀ ਘਰ ਤੁਹਾਡੀ ਖਰਚਿਆਂ ਨੂੰ ਵਾਧਾ ਰਹਿੰਦਾ ਹੈ ਤਾਂ ਘਰ ਤੁਹਾਨੂੰ Liability ਹੈ ।

Assets and Liabilities in Punjabi


ਇਕ ਹੋਰ ਉਦਾਹਰਣ ਦਿੰਦਾ ਹਾਂ ਜਿਸ ਨਾਲ ਤੁਹਾਨੂੰ Asset ਅਤੇ Liability ਬਾਰੇ ਵਧੇਰੀ ਜਾਣਕਾਰੀ ਹੋ ਜਾਵੇਗੀ । ਸਾਡੇ ਸਭ ਨੂੰ ਇਹ ਵੀ ਸਿੱਖਾਇਆ ਜਾਂਦਾ ਹੈ ਕਿ ਤੁਹਾਡੀ ਸਭ ਤੋਂ ਵੱਡੀ Liability ਤੁਹਾਡੀ ਕਾਰ ਹੈ, ਕਿਉਂਕਿ ਉਹ ਤੁਹਾਡੀ ਜੇਬ ਤੋਂ ਔਰ ਪੈਸੇ ਖਰਚ ਕਰਵਾ ਰਹੀ ਹੈ । ਪਰ ਇਹ ਕਿਹਾ ਜਾਣਾ ਬਿਲਕੁਲ ਗਲਤ ਹੈ ਮੈਂ ਇਦਾ ਬਹੁਤ ਜੇ ਲੋਕਾਂ ਨੂੰ ਦੇਖਿਆ ਹੈ ਜੋ ਆਪਣੀ ਕਾਰ ਨੂੰ ਕਿਰਾਏ ਤੇ ਦੇ ਕੇ ਉਸ ਕਾਰ ਨਾਲ ਪੈਸੇ ਕਮਾ ਰਹੇ ਹਨ । ਉਹ ਆਪਣੀ ਕਾਰ ਨੂੰ Asset ਦੇ ਤੌਰ ਤੇ ਵਰਤ ਰਹੇ ਹਨ ਨਾ ਕਿ Liability ਦੇ ਤੌਰ ਤੇ, ਜਿਸ ਕਾਰਨ ਉਹ ਇੱਕ ਕਾਰ ਨਾਲ ਹੀ ਬਹੁਤ ਸਾਰੀਆਂ ਕਾਰਾਂ ਬਣਾ ਲੈਂਦੇ ਹਨ ।

ਆਖ਼ਰਕਾਰ, ਮੈਂ ਤੁਹਾਨੂੰ ਇੰਨਾ ਹੀ ਕਹਾਂਗਾ ਕਿ ਜਿੰਨਾ ਹੋ ਸਕੇ, ਤੁਹਾਨੂੰ ਆਪਣੇ ਲਈ Asset ਬਣਾਣੇ ਚਾਹੀਦੇ ਹਨ ਅਤੇ Liability ਤੋਂ ਦੂਰ ਰਹਿਣਾ ਚਾਹੀਦਾ ਹੈ । ਜੇ ਤੁਸੀਂ ਆਪਣੇ Asset ਬਣਾਣੇ ਸ਼ੁਰੂ ਕਰ ਦਿੱਤੇ ਤਾਂ ਉਹ ਤੁਹਾਨੂੰ ਹੋਰ ਪੈਸੇ ਦੇਣ ਲੱਗੇਂਗੇ, ਜਿਸ ਕਾਰਨ Liability ਤਾ ਅਪਣੇ ਆਪ ਬਣਨੀ ਸ਼ੁਰੂ ਹੋ ਜਾਵੇਗੀ ਪਰ ਜੇ ਤੁਸੀਂ ਸਭ ਤੋਂ ਪਹਿਲਾਂ Liability ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਉਸ ਤੋਂ ਹੋਰ ਪੈਸੇ ਨਹੀਂ ਮਿਲੇਂਗੇ ਅਤੇ ਫੇਰ ਤੁਸੀਂ Liability ਤੋਂ ਕਦੇ ਵੀ Asset ਨਹੀਂ ਬਣਾ ਸਕਦੇ ।

ਆਜ ਦੇ ਲਈ ਇੰਨਾ ਹੀ ਦੋਸਤੋ, ਜੇ ਤੁਹਾਨੂੰ ਇਹ ਬਲਾਗ ਚੰਗਾ ਲੱਗਾ ਹੈ ਤਾਂLike, ShareਅਤੇNotificationਨੂੰAllowਜ਼ਰੂਰ ਕਰੋ ਤਾਂ ਕਿ ਜਦ ਵੀ ਮੈਂ ਕੋਈ ਬਲੋਗ ਲਿਖਾ ਤਾਂ ਉਸ ਦੀNotificationਤੂਹਾਨੂੰ ਸਭ ਤੋ ਪਹਿਲਾ ਮਿਲੇ ਅਤੇRoop Finਨਾਲ ਜੁੜੇ ਰਹੋ ।

16500cookie-checkAssets and Liabilities in Punjabi

Assets and Liabilities in Punjabi (2024)
Top Articles
Latest Posts
Article information

Author: Trent Wehner

Last Updated:

Views: 6565

Rating: 4.6 / 5 (56 voted)

Reviews: 95% of readers found this page helpful

Author information

Name: Trent Wehner

Birthday: 1993-03-14

Address: 872 Kevin Squares, New Codyville, AK 01785-0416

Phone: +18698800304764

Job: Senior Farming Developer

Hobby: Paintball, Calligraphy, Hunting, Flying disc, Lapidary, Rafting, Inline skating

Introduction: My name is Trent Wehner, I am a talented, brainy, zealous, light, funny, gleaming, attractive person who loves writing and wants to share my knowledge and understanding with you.